ਜੇ ਤੁਸੀਂ ਜਾਂ ਤੁਹਾਡੇ ਦੋਸਤ ਦਾ ਜ਼ਬਰਦਸਤੀ ਵਿਆਹ ਹੋਇਆ ਹੈ ਜਾਂ ਚਿੰਤਤ ਹੋ ਕਿ ਤੁਹਾਨੂੰ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਜਾ ਸਕਦਾ ਹੈ , ਕਿਰਪਾ ਕਰਕੇ ਇਹ ਜਾਣ ਲਓ ਕਿ ਤੁਸੀਂ ਇਕੱਲੇ ਨਹੀਂ ਹੋ ਅਤੇ ਸਹਾਇਤਾ ਉਪਲਬਧ ਹੈ।
ਤੁਸੀਂ ਡਰੇ ਹੋ ਸਕਦੇ ਹੋ ਅਤੇ ਤੁਹਾਨੂੰ ਆਪਣੇ ਭਵਿੱਖ ਬਾਰੇ ਬੇਯਕੀਨੀ ਹੋ ਸਕਦੀ ਹੈ, ਅਤੇ ਆਪਣੀਆਂ ਭਾਵਨਾਵਾਂ ਅਤੇ ਕਰਤੱਵਾਂ ਬਾਰੇ ਉਲਝਣ ਵਿੱਚ ਵੀ ਹੋ ਸਕਦੇ ਹੋ। ਤੁਸੀਂ ਇਸ ਪੰਨੇ ਤੇ ਦਿਤੇ ਕਿਸੇ ਇਕ ਨੰਬਰ ਉਪਰ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ।
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੀ ਉਮਰ ਕਿੰਨੀ ਹੈ; ਤੁਸੀਂ ਕਿਹੜੇ ਦੇਸ਼ ਜਾਂ ਪਰਿਵਾਰਕ ਪਿਛੋਕੜ ਤੋਂ ਆਓਂਦੇ ਆਏ ਹੋ; ਤੁਸੀਂ ਮਰਦ ਹੋ ਜਾਂ ਇਸਤਰੀ; ਜਾਂ ਤੁਹਾਡਾ ਸੱਭਿਆਚਾਰ ਜਾਂ ਧਰਮ ਕੀ ਹੈ – ਕਿਸੇ ਨੂੰ ਵੀ ਤੁਹਾਡੀ ਇੱਛਾ ਦੇ ਵਿਰੁੱਧ ਵਿਆਹ ਕਰਨ ਲਈ ਮਜਬੂਰ ਕਰਨ ਦਾ ਕੋਈ ਹੱਕ ਨਹੀਂ ਹੈ।