ਹੋਮ

ਜੇ ਤੁਸੀਂ ਜ਼ਬਰਦਸਤੀ ਵਿਆਹੇ ਗਏ ਹੋ ਜਾਂ ਚਿੰਤਤ ਹੋ ਕਿ ਤੁਹਾਨੂੰ ਵਿਆਹ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਕਿਰਪਾ ਕਰਕੇ ਇਹ ਜਾਣ ਲਓ ਕਿ ਤੁਸੀਂ ਇਕੱਲੇ ਨਹੀਂ ਹੋ ਅਤੇ ਸਹਾਇਤਾ ਉਪਲਬਧ ਹੈ।

ਤੁਸੀਂ ਡਰੇ ਹੋ ਸਕਦੇ ਹੋ ਅਤੇ ਤੁਹਾਨੂੰ ਭਵਿੱਖ ਬਾਰੇ ਯਕੀਨ ਨਹੀਂ ਹੋ ਸਕਦਾ, ਅਤੇ ਆਪਣੀਆਂ ਭਾਵਨਾਵਾਂ ਅਤੇ ਕਰਤੱਵਾਂ ਬਾਰੇ ਉਲਝਣਾਂ ਵਿੱਚ ਹੋ। ਤੁਸੀਂ ਇਸ ਪੰਨੇ ਤੇ ਦਿਤੇ ਕਿਸੇ ਇਕ ਫੋਨ ਨੰਬਰ ਨਾਲ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ।

ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੀ ਉਮਰ ਕਿੰਨੀ ਹੈ; ਤੁਸੀਂ ਕਿਹੜੇ ਦੇਸ਼ ਜਾਂ ਪਰਿਵਾਰਕ ਪਿਛੋਕੜ ਤੋਂ ਆਓਂਦੇ ਹੋ; ਤੁਸੀਂ ਨਰ ਹੋ ਜਾਂ ਮਾਦਾ; ਜਾਂ ਤੁਹਾਡਾ ਸੱਭਿਆਚਾਰ ਜਾਂ ਧਰਮ ਕੀ ਹੈ – ਕਿਸੇ ਨੂੰ ਵੀ ਆਗਿਆ ਨਹੀਂ ਕਿ ਉਹ ਤੁਹਾਡੀ ਇੱਛਾ ਦੇ ਵਿਰੁੱਧ ਤੁਹਾਨੂੰ ਵਿਆਹ ਕਰਨ ਲਈ ਮਜਬੂਰ ਕਰੇ।

ਜੇ ਤੁਹਾਨੂੰ ਸਲਾਹ ਦੀ ਜ਼ਰੂਰਤ ਹੈ, ਤੁਸੀਂ (02) 9514 8115 ਨੰਬਰ ਉਪਰ ਫੋਨ ਕਰ ਸਕਦੇ ਹੋ ਜਾਂ help@mybluesky.org.auਉਪਰ ਈਮੇਲ ਕਰੋ ਜਾਂ 0481 070 844 ਉਪਰ ਟੈਕਸਟ ਭੇਜੋ। ਜੇ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਅਨੁਵਾਦਕ ਰਾਹੀਂ ਵੀ ਤੁਹਾਡੀ ਸਹਾਇਤਾ ਕਰ ਸਕਦੇ ਹਾਂ।

ਅਸੁਰੱਖਿਅਤ ਮਹਿਸੂਸ ਕਰਦੇ ਹੋ? ਜੇ ਕੋਈ ਸੰਕਟ ਵਾਲੀ ਸਥਿਤੀ ਹੈ ਜਾਂ ਤੁਸੀਂ ਦੁਖੀ ਮਹਿਸੂਸ ਕਰਦੇ ਹੋ, ਤੁਸੀਂ ਕਿਸੇ ਵੀ ਫੋਨ ਤੋਂ ਤਿੰਨ ਜ਼ੀਰੋ (000) ਨੂੰ ਕਾਲ ਕਰ ਸਕਦੇ ਹੋ।

ਜ਼ਬਰਦਸਤੀ ਦਾ ਵਿਆਹ ਕੀ ਹੈ?

ਜ਼ਬਰਦਸਤੀ ਦਾ ਵਿਆਹ ਉਹ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੀ ਸੁਤੰਤਰਤਾ ਅਤੇ ਪੂਰੀ ਸਹਿਮਤੀ ਤੋਂ ਬਿਨਾਂ ਵਿਆਹ ਕਰਾਉਂਦਾ ਹੈ।ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਉਹ ਵਿਆਹ ਦੀ ਰਸਮ ਅਤੇ ਪ੍ਰਭਾਵਾਂ ਨੂੰ ਨਹੀਂ ਸਮਝ ਰਹੇ ਹੁੰਦੇ ਜਾਂ ਉਨ੍ਹਾਂ ਨੂੰ ਮਜਬੂਰ ਕੀਤਾ, ਧਮਕਾਇਆ ਗਿਆ ਜਾਂ ਧੋਖਾ ਦਿੱਤਾ ਗਿਆ ਹੁੰਦਾ ਹੈ।ਇਸ ਵਿੱਚ ਆਪਣੇ ਪਰਿਵਾਰ ਵੱਲੋਂ ਭਾਵਨਾਤਮਕ ਦਬਾਅ, ਧਮਕੀਆਂ, ਜਾਂ ਸਰੀਰਕ ਕਸ਼ਟ ਸ਼ਾਮਲ ਹੋ ਸਕਦੇ ਹਨ ਜਾਂ ਕਿਸੇ ਨਾਲ ਵਿਆਹ ਕਰਾਉਣ ਲਈ ਧੋਖਾ ਦਿਤਾ ਜਾ ਸਕਦਾ ਹੈ। ਇਸ ਕਿਸਮ ਦੇ ਵਿਆਹਾਂ ਦਾ ਲੋਕਾਂ ਅਤੇ ਪਰਿਵਾਰਾਂ ਉਪਰ ਲੰਬੇ ਸਮੇਂ ਤੱਕ ਨਕਾਰਾਤਮਕ ਪ੍ਰਭਾਵ ਰਹਿੰਦਾ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਕਾਨੂੰਨ ਦੇ ਵਿਰੁੱਧ ਹੈ।

ਜ਼ਬਰਦਸਤੀ ਦੇ ਵਿਆਹ ਬਾਰੇ ਹੋਰ ਜਾਣਕਾਰੀ ਹੇਠਾਂ ਤੋਂ ਡਾਉਨਲੋਡ ਕਰੋ।

Banner
Locker Room

The Locker Room

Close