ਜ਼ਬਰਦਸਤੀ ਦਾ ਵਿਆਹ ਕੀ ਹੈ?

ਜ਼ਬਰਦਸਤੀ ਦਾ ਵਿਆਹ ਕੀ ਹੈ?

ਜੇ ਤੁਸੀਂ ਜ਼ਬਰਦਸਤੀ ਵਿਆਹੇ ਗਏ ਹੋ ਜਾਂ ਚਿੰਤਤ ਹੋ ਕਿ ਤੁਹਾਨੂੰ ਵਿਆਹ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਕਿਰਪਾ ਕਰਕੇ ਇਹ ਜਾਣ ਲਓ ਕਿ ਤੁਸੀਂ ਇਕੱਲੇ ਨਹੀਂ ਹੋ ਅਤੇ ਸਹਾਇਤਾ ਉਪਲਬਧ ਹੈ ।ਤੁਸੀਂ ਡਰੇ ਹੋ ਸਕਦੇ ਹੋ ਅਤੇ ਤੁਹਾਨੂੰ ਭਵਿੱਖ ਬਾਰੇ ਯਕੀਨ ਨਹੀਂ ਹੋ ਸਕਦਾ । ਤੁਸੀਂ ਆਪਣੀਆਂ ਭਾਵਨਾਵਾਂ ਅਤੇ ਕਰਤੱਵਾਂ ਬਾਰੇ ਉਲਝਣ ਵਿੱਚ ਹੋ ਸਕਦੇ ਹੋ ਅਤੇ ਸ਼ਾਇਦ ਤੁਹਾਨੂੰ ਇਹ ਵੀ ਪਤਾ ਨਾ ਹੋਵੇ ਕਿ ਅੱਗੇ ਕੀ ਕਰਨਾ ਹੈ।ਸਹਾਇਤਾਅਤੇ ਸਹਿਯੋਗ ਪ੍ਰਾਪਤ ਕਰਨ ਲਈ ਤੁਸੀਂ ਇਸ ਸਫ਼ੇ ਤੇ ਦਿਤੇ ਕਿਸੇ ਇਕ ਨੰਬਰ ਦੁਆਰਾ ਸੰਪਰਕ ਕਰ ਸਕਦੇ ਹੋ।

ਜ਼ਬਰਦਸਤੀ ਦਾ ਵਿਆਹ ਉਹ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੀ ਸੁਤੰਤਰਤਾ ਅਤੇ ਪੂਰੀ ਸਹਿਮਤੀ ਤੋਂ ਬਿਨਾਂ ਵਿਆਹ ਕਰਾਉਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਹ ਵਿਆਹ ਦੀ ਰਸਮ ਅਤੇ ਪ੍ਰਭਾਵਾਂ ਨੂੰ ਨਹੀਂ ਸਮਝ ਰਹੇ ਹੁੰਦੇ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਭਾਵਨਾਤਮਕ ਦਬਾਅ ਕਾਰਨ ਉਨ੍ਹਾਂ ਨੂੰ ਜਾਨੀ ਕਸ਼ਟ ਬਾਰੇ ਧਮਕਾਇਆ ਜਾਂ ਕਿਸੇ ਨਾਲ ਸ਼ਾਦੀ ਕਰਨ ਲਈ ਧੋਖਾ ਦਿੱਤਾ ਗਿਆ ਹੁੰਦਾ ਹੈ।ਜੇ ਵਿਆਹ ਦੇ ਸਮੇਂ ਕਿਸੇ ਵਿਅਕਤੀ ਦੀ ਉਮਰ 16 ਸਾਲ ਤੋਂ ਘੱਟ ਹੈ, ਤਾਂ ਉਹ ਆਮ ਤੌਰ ਤੇ ਪੂਰੀ ਸਹਿਮਤੀ ਅਤੇ ਅਜਾਦੀ ਨਾਲ ਵਿਆਹ ਕਰਨ ਦੇ ਯੋਗ ਨਹੀਂ ਸਮਝਿਆ ਜਾਂਦਾ । ਇਸ ਕਿਸਮ ਦੇ ਵਿਆਹ ਦੇ ਲੋਕਾਂ ਉੱਤੇ ਅਤੇ ਪਰਿਵਾਰ ਵਾਸਤੇ ਲੰਬੇ ਸਮੇਂ ਲਈ ਨਕਾਰਾਤਮਕ ਅਸਰ ਹੋ ਸਕਦੇ ਹਨ ਅਤੇ ਆਸਟ੍ਰੇਲੀਆ ਵਿੱਚ ਇਹ ਕਾਨੂੰਨ ਦੇ ਵਿਰੁੱਧ ਹੈ।


ਆਸਟ੍ਰੇਲੀਆ ਵਿੱਚ ਇਸ ਕਾਨੂੰਨ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਮਾਰਚ 2013 ਵਿੱਚ ਆਸਟ੍ਰੇਲੀਆ ਵਿੱਚ ਜ਼ਬਰਦਸਤੀ ਦੇ ਵਿਆਹ ਨੂੰ ਗ਼ੈਰ ਕਾਨੂੰਨੀ ਬਣਾਉਣ ਲਈ ਇਕ ਕਾਨੂੰਨ ਲਾਗੂ ਕੀਤਾ ਗਿਆ ।ਜੇਕਰ ਇਕ ਵਿਅਕਤੀ ਨੂੰ ਜ਼ਬਰਦਸਤੀ ਵਿਆਹ ਕਰਵਾਉਣ ਲਈ ਜਾਂ ਜ਼ਬਰਦਸਤੀ ਵਿਆਹ ਲਈ ਇਕ ਪਾਰਟੀ ਬਣਨ ਲਈ (ਜਦੋਂ ਤੱਕ ਤੁਸੀਂ ਖੁਦ ਪੀੜਤ ਨਹੀਂ ਹੋ) ਕਿਹਾ ਜਾਂਦਾ ਹੈ ਤਾਂ ਇਹ ਇਕ ਜੁਰਮ ਹੈ ।ਇਹ ਕਾਨੂੰਨ ਕਾਮਨਵੈਲਥ ਕ੍ਰਿਮੀਨਲ ਕੋਡ ਐਕਟ 1995 ਦੀ ਡਿਵੀਜ਼ਨ 270 ਵਿੱਚ ਸ਼ਾਮਲ ਕੀਤਾ ਗਿਆ ਹੈ।ਇਸ ਅਪਰਾਧ ਵਿੱਚ ਵੱਧ ਤੋਂ ਵੱਧ 7 ਸਾਲ ਜਾਂ ਵਧੀਕ ਅਪਰਾਧ ਲਈ 9 ਸਾਲਾਂ ਦੀ ਕੈਦ ਹੈ ਜਿਸ ਵਿੱਚ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਵਿਆਹ ਕਰਾਉਣ ਲਈ ਮਜਬੂਰ ਕਰਨਾ ਜਾਂ ਅਪਾਹਜਤਾ ਵਾਲੇ ਵਿਅਕਤੀ ਨਾਲ ਵਿਆਹ ਕਰਾਉਣ ਲਈ ਮਜਬੂਰ ਕਰਨਾ ਸ਼ਾਮਲ ਹੈ।ਜੇ ਕੋਈ 18 ਸਾਲ ਦੀ ਉਮਰ ਤੋਂ ਘੱਟ ਉਮਰ ਦੇ ਬੱਚੇ ਨੂੰ ਵਿਆਹ ਕਰਾਉਣ ਲਈ ਆਸਟ੍ਰੇਲੀਆ ਤੋਂ ਬਾਹਰ ਲਿਜਾਣ ਵਿੱਚ ਮਦਦ ਕਰਦਾ ਹੈ, ਤਾਂ ਉਨ੍ਹਾਂ ਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ।


ਜੇ ਤੁਸੀਂ ਜ਼ਬਰਦਸਤੀ ਵਿਆਹੇ ਗਏ ਹੋ

…ਜਾਂ ਤੁਸੀਂ ਚਿੰਤਤ ਹੋ ਕਿ ਤੁਹਾਨੂੰ ਵਿਆਹ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ, ਕਿਰਪਾ ਕਰਕੇ ਇਹ ਜਾਣ ਲਓ ਕਿ ਤੁਸੀਂ ਇਕੱਲੇ ਨਹੀਂ ਹੋ ਅਤੇ ਮਦਦ ਉਪਲਬਧ ਹੈ। ਤੁਸੀਂ ਡਰੇ ਹੋ ਸਕਦੇ ਹੋ ਅਤੇ ਤੁਹਾਨੂੰ ਭਵਿੱਖ ਬਾਰੇ ਯਕੀਨ ਨਹੀਂ ਹੋ ਸਕਦਾ। ਤੁਸੀਂ ਆਪਣੀਆਂ ਭਾਵਨਾਵਾਂ ਅਤੇ ਕਰਤੱਵਾਂ ਬਾਰੇ ਉਲਝਣ ਵਿੱਚ ਹੋ ਸਕਦੇ ਹੋ ਅਤੇ ਸ਼ਾਇਦ ਤੁਹਾਨੂੰ ਇਹ ਵੀ ਪਤਾ ਨਾ ਹੋਵੇ ਕਿ ਅੱਗੇ ਕੀ ਕਰਨਾ ਹੈ। ਸਹਾਇਤਾ ਅਤੇ ਸਹਿਯੋਗ ਪ੍ਰਾਪਤ ਕਰਨ ਲਈ ਤੁਸੀਂ ਇਸ ਸਫ਼ੇ ਤੇ ਦਿਤੇ ਕਿਸੇ ਇਕ ਨੰਬਰ ਦੁਆਰਾ ਸੰਪਰਕ ਕਰ ਸਕਦੇ ਹੋ।

ਜ਼ਬਰਦਸਤੀ ਵਿਆਹ ਦੀਆਂ ਉਦਾਹਰਣਾਂ

“17 ਸਾਲ ਦੀ ਇਕ ਲੜਕੀ ਦਾ ਮਰਦ ਦੋਸਤ ਹੈ ਪਰ ਉਸ ਦੇ ਮਾਪਿਆਂ ਨੇ ਉਸ ਨੂੰ ਦੱਸਿਆ ਕਿ ਉਹ ਉਸ ਨੂੰ ਮਿਲਣਾ ਬੰਦ ਕਰ ਦੇਵੇ ਅਤੇ ਕਿਸੇ ਹੋਰ ਨਾਲ ਵਿਆਹ ਕਰਵਾਵੇ।ਉਸਨੂੰ ਦੱਸਿਆ ਗਿਆ ਹੈ ਕਿ ਜੇ ਉਹ ਦੂਜੇ ਵਿਅਕਤੀ ਨਾਲ ਵਿਆਹ ਕਰਨ ਲਈ ਸਹਿਮਤ ਨਹੀਂ ਹੁੰਦੀ, ਤਾਂ ਉਸ ਨੂੰ ਕਸ਼ਟ ਦਿਤਾ ਜਾਵੇਗਾ।ਜੇਕਰ ਲੜਕੀ ਵਿਆਹ ਲਈ ਸਹਿਮਤ ਹੋ ਜਾਂਦੀ ਹੈ ਇਸ ਡਰ ਤੋਂ ਕਿ ਉਸ ਨੂੰ ਨੁਕਸਾਨ ਪਹੁੰਚ ਸਕਦਾ ਹੈ, ਤਾਂ ਇਹ ਜ਼ਬਰਦਸਤੀ ਦਾ ਵਿਆਹ ਹੁੰਦਾ ਹੈ।”

ਜ਼ਬਰਦਸਤੀ ਵਿਆਹ ਦੀਆਂ ਉਦਾਹਰਣਾਂ

“ਇਕ 15 ਸਾਲ ਦੀ ਲੜਕੀ ਨੂੰ ਦੱਸਿਆ ਜਾਂਦਾ ਹੈ ਕਿ ਉਹ ਸਕੂਲ ਦੀਆਂ ਛੁੱਟੀਆਂ ਦੌਰਾਨ ਪਰਿਵਾਰ ਨਾਲ ਛੁੱਟੀਆਂ ਉਪਰ ਜਾ ਰਹੀ ਹੈ। ਜਦੋਂ ਉਹ ਅਤੇ ਉਸ ਦਾ ਪਰਿਵਾਰ ਵਿਦੇਸ਼ ਵਿੱਚ ਪਹੁੰਚਦੇ ਹਨ ਤਾਂ ਉਸਨੂੰ ਦੱਸਿਆ ਜਾਂਦਾ ਹੈ ਕਿ ਉਸ ਨੂੰ ਆਪਣੇ ਚਚੇਰੇ ਭਰਾ ਨਾਲ ਵਿਆਹ ਕਰਾਉਣਾ ਪਵੇਗਾ । ਉਸਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਜੇ ਉਹ ਵਿਆਹ ਦੇ ਲਈ ਸਹਿਮਤ ਨਹੀਂ ਹੈ ਤਾਂ ਉਸ ਨੂੰ ਕਦੇ ਵੀ ਆਸਟਰੇਲੀਆ ਵਾਪਸ ਨਹੀਂ ਜਾਣ ਦਿੱਤਾ ਜਾਵੇਗਾ। ਜੇ ਇਹ ਵਿਆਹ ਹੋ ਜਾਂਦਾ ਹੈ ਤਾਂ ਇਹ ਜ਼ਬਰਦਸਤੀ ਦਾ ਵਿਆਹ ਹੈ”

ਜ਼ਬਰਦਸਤੀ ਵਿਆਹ ਦੀਆਂ ਉਦਾਹਰਣਾਂ

“ਇਕ 19-ਸਾਲ ਦਾ ਆਦਮੀ ਆਪਣੇ ਪਰਿਵਾਰ ਨੂੰ ਦੱਸਦਾ ਹੈ ਕਿ ਉਹ ਸਮਲਿੰਗੀ ਹੈ। ਕੁਝ ਹਫ਼ਤਿਆਂ ਬਾਅਦ, ਉਸ ਦਾ ਪਰਿਵਾਰ ਉਸ ਨੂੰ ਦੱਸਦਾ ਹੈ ਕਿ ਉਸ ਨੂੰ ਭਾਈਚਾਰੇ ਵਿੱਚ ਇਕ ਨੌਜਵਾਨ ਔਰਤ ਨਾਲ ਵਿਆਹ ਕਰਨਾ ਪਵੇਗਾ ਜਿਸ ਨੂੰ ਉਹ ਕਈ ਸਾਲਾਂ ਤੋਂ ਜਾਣਦਾ ਹੈ। ਵਿਆਹ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਦੱਸਿਆ ਜਾਂਦਾ ਹੈ ਕਿ ਜੇ ਉਹ ਉਸ ਨਾਲ ਵਿਆਹ ਨਹੀਂ ਕਰਾਉਂਦਾ, ਤਾਂ ਉਹ ਆਪਣੇ ਪਰਿਵਾਰ ਨੂੰ ਇੰਨਾ ਬਦਨਾਮ ਕਰ ਦੇਵੇਗਾ ਕਿ ਉਸ ਦੀ ਦਾਦੀ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ। ਇਹ ਜ਼ਬਰਦਸਤੀ ਦਾ ਵਿਆਹ ਹੈ।”

ਰਜ਼ਾਮੰਦੀ ਨਾਲ ਕੀਤਾ ਗਿਆ ਵਿਆਹ ਕੀ ਹੈ?

ਕੁਝ ਪਰਿਵਾਰਾਂ ਵਿੱਚ, ਰਜ਼ਾਮੰਦੀ ਵਾਲੇ ਵਿਆਹਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜੋੜੇ ਨੂੰ ਪਰਿਵਾਰ ਦੇ ਕਿਸੇ ਮੈਂਬਰ ਜਾਂ ਕਿਸੇ ਹੋਰ ਵਿਅਕਤੀ ਦੁਆਰਾ ਇਕ ਦੂਜੇ ਨਾਲ ਮਿਲਾਇਆ ਜਾਂਦਾ ਹੈ। ਹਰੇਕ ਵਿਅਕਤੀ ਆਜ਼ਾਦੀ ਨਾਲ ਇਹ ਫੈਸਲਾ ਕਰਦਾ ਹੈ ਕਿ ਉਹ ਆਪਸ ਵਿੱਚ ਵਿਆਹ ਕਰਨਾ ਚਾਹੁੰਦੇ ਹਨ ਜਾਂ ਨਹੀਂ ਅਤੇ ਉਨ੍ਹਾਂ ਦੇ ਪਰਿਵਾਰ ਬਿਨਾਂ ਕਿਸੇ ਨਤੀਜੇ ਦੇ ਉਨ੍ਹਾਂ ਦੀ ਪਸੰਦ ਸੁਣਦੇ ਹਨ। 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਰਜ਼ਾਮੰਦੀ ਵਾਲਾ ਵਿਆਹ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ ਤੇ ਸਹੀ ਹੈ ਕਿਉਂਕਿ ਜੋੜੇ ਆਪਸ ਵਿੱਚਤਾਂ ਹੀ ਵਿਆਹ ਕਰਵਾਉਂਦੇ ਹਨ ਜੇ ਉਹ ਦੋਵੇਂ ਇਕ-ਦੂਜੇ ਨਾਲ ਵਿਆਹ ਕਰਨ ਲਈ ਸਹਿਮਤ ਹਨ।

ਭਾਵੇਂ ਉਹ ਪਹਿਲਾਂ ਇਸ ਨਾਲ ਸਹਿਮਤ ਹੋ ਗਏ ਹੋਣ, ਇਕ ਰਜ਼ਾਮੰਦੀ ਵਾਲਾ ਵਿਆਹ ਜ਼ਬਰਦਸਤੀ ਦੇ ਵਿਆਹ ਵਿੱਚ ਤਬਦੀਲ ਹੋ ਸਕਦਾ ਹੈ ਜੇਕਰ ਇਕ ਜਾਂ ਦੋਵਾਂ ਜਾਣਿਆਂ ਨੂੰ ਧਮਕਾਇਆ ਜਾਂਦਾ ਹੈ, ਧੋਖਾ ਕੀਤਾ ਜਾਂਦਾ ਹੈ ਜਾਂ ਵਿਆਹ ਵਿੱਚ ਹਾਂ ਕਹਿਣ ਲਈ ਦਬਾਅ ਪਾਇਆ ਜਾਂਦਾ ਹੈ। ਉਹ ਵਿਅਕਤੀ ਵਿਆਹ ਦੇ ਲਈ ਨਾਂਹ ਕਹਿਣ ਲਈ ਬੇਬੱਸ ਮਹਿਸੂਸ ਕਰ ਸਕਦਾ ਹੈ। ਉਸ ਸਮੇਂ ਉਹ ਪੂਰੀ ਅਤੇ ਅਜ਼ਾਦ ਸਹਿਮਤੀ ਨਹੀਂ ਦੇ ਰਹੇ ਹੁੰਦੇ ਅਤੇ ਵਿਆਹ ਜ਼ਬਰਦਸਤੀ ਦਾ ਵਿਆਹ ਬਣ ਜਾਂਦਾ ਹੈ।

ਰਜ਼ਾਮੰਦੀ ਵਾਲੇ ਵਿਆਹ ਦੀ ਉਦਾਹਰਣ ਦੇਖਣ ਵਾਸਤੇ ਇਥੇ ਕਲਿੱਕ ਕਰੋ

ਪਰਿਵਾਰ ਦੇ ਮੈਂਬਰ, ਦੋਸਤ ਜਾਂ ਕਿਸੇ ਤੀਜੀ ਧਿਰ ਦੁਆਰਾ ਇਕ 19 ਸਾਲ ਦੀ ਉਮਰ ਦੇ ਵਿਅਕਤੀ ਨੂੰ ਵਿਆਹ ਦੇ ਸੰਭਾਵੀ ਸਾਥੀ ਨਾਲ ਜਾਣ-ਪਛਾਣ ਕਰਵਾਈ ਗਈ। ਵਿਅਕਤੀ ਵਿਆਹ ਦੇ ਲਈ ‘ਹਾਂ’ ਜਾਂ ‘ਨਾਂ’ਕਹਿ ਸਕਦਾ ਹੈ। ਜੇ ਉਹ ਵਿਆਹ ਨੂੰ ‘ਨਾਂ’ ਕਹਿਣ ਦਾ ਫੈਸਲਾ ਕਰਦੇ ਹਨ, ਤਾਂ ਇਹ ਸਾਫ ਜਾਹਿਰ ਹੈ ਕਿ ਗੱਲ ਅੱਗੇ ਨਹੀਂ ਵਧੇਗੀ। ਜੇ ਉਹ ਆਪਣੀ ਪੂਰੀ ਅਤੇ ਅਜ਼ਾਦ ਸਹਿਮਤੀ ਨਾਲ ਵਿਆਹ ਨੂੰ’ਹਾਂ’ ਕਹਿਣ ਦਾ ਫੈਸਲਾ ਕਰਦੇ ਹਨ, ਤਾਂ ਵਿਆਹ ਦੀ ਗੱਲ ਅੱਗੇ ਵਧੇਗੀ। ਉਨ੍ਹਾਂ ਦੀ ਪੂਰੀ ਅਤੇ ਅਜ਼ਾਦ ਸਹਿਮਤੀ ਦਾ ਮਤਲਬ ਹੈ ਕਿ ਵਿਆਹ ਵਾਸਤੇ ਹਾਂ ਕਹਿਣ ਲਈ ਉਨ੍ਹਾਂਤੇ ਕੋਈ ਧਮਕੀ, ਛਲ-ਕਪਟ ਜਾਂ ਦਬਾਅ ਨਹੀਂ ਪਾਇਆ ਗਿਆ।

Banner

ਕੰਪਿਊਟਰ ਅਤੇ ਫੋਨ ਸੁਰੱਖਿਆ

ਇਹ ਨਿਸਚਿਤ ਕਰੋ ਕਿ ਤੁਸੀਂ ਸੁਰੱਖਿਅਤ ਫ਼ੋਨ ਜਾਂ ਕੰਪਿਊਟਰ ਦੀ ਵਰਤੋਂ ਕਰ ਰਹੇ ਹੋ ਅਤੇ ਕਿਸੇ ਸੁਰੱਖਿਅਤ ਸਥਾਨ ਤੇ ਹੋ ਤਾਂ ਜੋ ਤੁਹਾਡਾ ਕੋਈ ਪਿਛਾ ਜਾਂ ਖੋਜ ਨਾਂ ਕਰ ਸਕੇ। ਜੇ ਤੁਸੀਂ ਆਪਣੀ ਸੁਰੱਖਿਆ ਬਾਰੇ ਚਿੰਤਤ ਹੋ, ਤਾਂ ਤੁਸੀਂ ਕਿਸੇ ਦੋਸਤ ਦੇ ਮੋਬਾਈਲ ਫੋਨ ਦੀ ਵਰਤੋਂ ਕਰ ਸਕਦੇ ਹੋ ਜਾਂ ਕਿਸੇ ਪਬਲਿਕ ਲਾਇਬ੍ਰੇਰੀ ਜਾਂ ਕਮਿਊਨਿਟੀ ਸੈਂਟਰ ਵਿਖੇ ਕੰਪਿਊਟਰ ਦੀ ਵਰਤੋਂ ਕਰ ਸਕਦੇ ਹੋ।

ਜੇ ਤੁਹਾਨੂੰ ਤੁਰੰਤ ਇਸ ਵੈੱਬਸਾਈਟ ਨੂੰ ਛੱਡਣ ਦੀ ਜ਼ਰੂਰਤ ਹੈ, ਤਾਂ “ਵੈੱਬਸਾਈਟ ਛਡਣ” ਦੇ ਬਟਨ ਤੇ ਕਲਿਕ ਕਰੋ ਜਿਹੜਾ ਸਫੇ ਦੇ ਸੱਜੇ ਉਪਰਲੇ ਖੂੰਜੇ ਉਪਰ ਸਥਿਤ ਹੈ। ਇਹ ਤੁਹਾਨੂੰ ਖਾਲੀ Google ਖੋਜ ਦੇ ਪੰਨੇ ਉਪਰ ਸਿੱਧਾ ਲੈ ਜਾਵੇਗਾ ਪਰ ਤੁਹਾਡੇ ਬ੍ਰਾਊਜ਼ਰ ਦੇ ਇਤਿਹਾਸ ਨੂੰ ਸਾਫ਼ ਨਹੀਂ ਕਰੇਗਾ।

Locker Room

The Locker Room

Close